Welcome, Guest   [ Register | Sign In | Take a tour | Adult Filter: On ]
ਮੇਰੀ ਕਲਮ-ਮੇਰੀ ਆਵਾਜ਼

ਮੇਰਾ ਜਨਮ 27 ਅਕਤੂਬਰ 1984 ਵਿੱਚ ਮੇਰੇ ਨਾਨਕੇ ਘਰ ਚਾਉਂਕੇ ਵਿਖੇ ਮਾਤਾ ਕ੍ਰਿਸ਼ਨਾ ਦੀ ਕੁੱਖੋਂ ਹੋਇਆ, ਉਸ ਵੇਲੇ ਮੇਰੇ ਮਾਤਾ ਪਿਤਾ ਹਰਿਆਣਾ ਦੇ ਪਿੰਡ ਅਹਿਮਦਪੁਰ ਧਾਰੇਆਲੇ ਰਹਿੰਦੇ ਸਨ. ਮੇਰੇ ਜਨਮ ਦੇ ਕੁੱਝ ਸਮੇਂ ਬਾਅਦ ਉਹ ਬਠਿੰਡਾ ਸ਼ਹਿਰ ਦੇ ਵਿੱਚ ਆਕੇ ਵੱਸ ਗਏ. ਉਸਦੇ ਬਾਅਦ ਕਿਸਮਤ ਨੇ ਪੱਤੇ ਪਲਟੇ, ਮੈਂ ਆਪਣੇ ਪਰਿਵਾਰ ਸਮੇਤ ਮਾਨਸਾ ਜਿਲ੍ਹੇ ਦੇ ਪਿੰਡ ਹੀਰਕੇ ਆਪਣੇ ਜੱਦੀ ਘਰ ਚੱਲਿਆ ਗਿਆ. ਜਿਵੇਂ ਹੀ ਮੈਂ ਦਸਵੀਂ ਕਲਾਸ ਪਾਸ ਕੀਤਾ ਤਾਂ ਸ਼ਹਿਰ ਬਠਿੰਡੇ ਦੀਆਂ ਗਲੀਆਂ ਦੇ ਵਿੱਚ ਕਦਮ ਰੱਖ ਲਿਆ. ਇਸ ਸਮੇਂ ਮੈਨੂੰ ਮੇਰੇ ਤਾਇਆ ਜੀ ਮਾਸੀ ਜੀ ਅਤੇ ਫੁੱਫੜ ਜੀ ਨੇ ਕਾਫੀ ਸਹਿਯੋਗ ਦਿੱਤਾ. ਮੈਂ ਅੱਜ ਵੀ ਹਾਂ ਜਿੱਥੇ ਵੀ ਹਾਂ ਆਪਣੇ ਮਾਪਿਆਂ ਰਿਸ਼ਤੇਦਾਰਾਂ, ਗੁਰੂਆਂ, ਸਿੱਖਿਅਕਾਂ ਦੀ ਬਦੌਲਤ ਹਾਂ ਪਰੰਤੂ ਮੈਂ ਹਮੇਸ਼ਾ ਹੀ ਆਪਣੀ ਮਾਂ ਨੂੰ ਆਦਰਸ਼ ਮੰਨਿਆ ਹੈ ਜੋਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਪਰੰਤੂ ਉਹਨਾਂ ਦੀ ਸਿੱਖਿਆ ਅਤੇ ਜੋਸ਼ ਮੇਰੇ ਨਾਲ ਹਰ ਸਮੇਂ ਰਹਿੰਦਾ ਹੈ.

ਪੋਰਟਲ ਨਿਰਮਾਤਾ kulwant Happy
ਅੰਤਮ ਵਾਰ ਸੰਸ਼ੋਧਿਤ ਕੀਤਾ ਜੂਨ 7, 2009 4:52:55 AM IST