ਕੁਲਵੰਤ ਹੈਪੀ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਸ਼ਰਾਜ ਬੈਨਰ ਦਾ ਇੱਕਾ ਸ਼ਾਹਰੁਖ਼ ਖਾਨ ਦਮਦਾਰ ਨਿਕਲਿਆ ਅਤੇ ਬਾਜੀ ਯਸ਼ਰਾਜ ਬੈਨਰ ਦੇ ਹੱਥ ਵਿੱਚ ਚੱਲੀ ਗਈ. ਪਿਛਲੇ ਸਾਲ ਤੋਂ ਨਿਰੰਤਰ ਫਲਾਪ ਫਿਲਮਾਂ ਦਾਗ ਰਹੇ ਯਸ਼ਰਾਜ ਬੈਨਰ ਨੇ ਇੱਕ ਵਾਰ ਫਿਰ ਤੋਂ ਰਾਹਤ ਦੀ ਸਾਹ ਭਰੀ. ਜਦੋਂ ਉਹਨਾਂ ਦੀ ਦੁਆਰਾ ਬਣਾਈ ਗਈ ਸ਼ਾਹਰੁਖ਼ ਖਾਨ ਅਭਿਨੀਤ ਫਿਲਮ ਰੱਬ ਨੇ ਬਨਾ ਦੀ ਜੋੜੀ ਬੌਕਸ ਆਫਿਸ ਉੱਤੇ ਸਫ਼ਲਤਾ ਦਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਹੋਈ. ਪਿਛਲੇ ਸਾਲ ਵੀ ਸ਼ਾਹਰੁਖ਼ ਖਾਨ ਨੇ ਹੀ ਯਸ਼ਰਾਜ ਬੈਨਰ ਦੀ ਸ਼ਾਖ ਬਚਾਈ ਸੀ. ਯਾਦ ਹੋਵੇਗੀ ਚੱਕ ਦੇ! ਇੰਡੀਆ. ਪਿਛਲੇ ਸਾਲ ਇੱਕ ਦੇ ਬਾਅਦ ਇੱਕ ਫਲਾਪ ਫਿਲਮਾਂ ਦੇਣ ਪਿੱਛੋਂ ਲੜਖੜਾ ਰਹੇ ਯਸ਼ਰਾਜ ਬੈਨਰ ਨੂੰ ਚੱਕ ਦੇ! ਇੰਡੀਆ ਨੇ ਸਹਾਰਾ ਦਿੱਤਾ ਸੀ. ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਸ਼ਰਾਜ ਨੇ ਸਾਲ ਦੇ ਅੰਤ ਵਿੱਚ ਸੁੱਟਿਆ ਸ਼ਾਹਰੁਖ਼ ਖਾਨ ਰੂਪੀ ਇੱਕਾ ਅਤੇ ਬੌਕਸ ਆਫਿਸ ਉੱਤੇ ਬਾਜੀ ਮਾਰ ਲਈ. ਕਿੰਗ ਖਾਨ ਦੀ ਇਸ ਸਾਲ ਰਿਲੀਜ ਹੋਈ ਰੱਬ ਨੇ ਬਨਾ ਦੀ ਜੋੜੀ ਨੇ ਤਿੰਨ ਦਿਨਾਂ 'ਚ 60 ਕਰੋੜ ਰੁਪਏ ਕਮਾਈ ਕੀਤੀ, ਇਸ ਫਿਲਮ ਨੇ ਸ਼ਾਹਰੁਖ਼ ਖਾਨ ਦੀ ਲੋਕਪ੍ਰਿਅਤਾ ਨੂੰ ਵਧਾਉਣ ਦੇ ਨਾਲ ਨਾਲ ਆਦਿਤਿਆ ਦੇ ਜ਼ੋਰਦਾਰ ਨਿਰਦੇਸ਼ਨ ਦਾ ਸਬੂਤ ਵੀ ਦਿੱਤਾ ਹੈ.

ਬੌਕਸ ਆਫਿਸ ਉੱਤੇ ਮਿਲੇ ਜੋਰਦਾਰ ਹੁੰਗਾਰੇ ਨੇ ਸਿੱਧ ਕਰ ਦਿੱਤਾ ਕਿ ਸ਼ਾਹਰੁਖ਼ ਖਾਨ ਸਭ ਤੋਂ ਵੱਡੀ ਹਿੱਟ ਦੇ ਸਕਦੇ ਹਨ. ਰੱਬ ਨੇ ਬਣਾ ਦੀ ਜੋੜੀ ਦੀ ਸਫ਼ਲਤਾ ਦੇ ਨਾਲ ਹੀ ਸ਼ੁਰੂ ਹੋ ਗਈ ਬੌਕਸ ਆਫਿਸ ਦੇ ਕਿੰਗ ਦੀ ਦੌੜ. ਯਸ਼ਰਾਜ ਬੈਨਰ ਨੇ ਤਾਂ ਰਾਹਤ ਦੀ ਸਾਹ ਭਰੀ, ਪਰੰਤੂ ਸ਼ਾਹਰੁਖ਼ ਖਾਨ ਨੂੰ ਬੌਲੀਵੁੱਡ ਦਾ ਕਿੰਗ ਖਾਨ ਆਖਿਆ ਜਾਂਦਾ ਹੈ ਅਤੇ ਉਸਨੂੰ ਬੌਕਸ ਆਫਿਸ ਦਾ ਕਿੰਗ ਸਾਬਤ ਕਰਨ ਦੇ ਲਈ ਅਕਸ਼ੈ ਕੁਮਾਰ ਦੀ ਸਿੰਘ ਇਜ ਕਿੰਗ ਦੀ ਕਮਾਈ ਨੂੰ ਪਿੱਛੇ ਛੱਡਣਾ ਹੋਵੇਗਾ ਅਤੇ ਆਮਿਰ ਦੀ ਆਉਣ ਵਾਲੀ ਫਿਲਮ ਗਜਨੀ ਦੇ ਨਾਲ ਜੋਰਦਾਰ ਮੁਕਾਬਲਾ ਕਰਨਾ ਹੋਵੇਗਾ. ਬੌਕਸ ਆਫਿਸ ਦਾ ਕਿੰਗ ਕੌਣ ਹੈ ? ਇਸ ਗੱਲ ਦਾ ਪ੍ਰਗਟਾਵਾ ਤਾਂ ਗਜਨੀ ਦੇ ਰਿਲੀਜ ਹੋਣ ਪਿੱਛੋਂ ਹੀ ਲੱਗੇ. ਆਮਿਰ ਖਾਨ ਦੀ ਫਿਲਮ ਗਜਨੀ 25 ਦਸੰਬਰ ਨੂੰ ਰਿਲੀਜ ਹੋ ਰਹੀ ਹੈ. ਇਸ ਫਿਲਮ ਤੋਂ ਬਹੁਤ ਉਮੀਦਾਂ ਕੀਤੀਆਂ ਜਾ ਰਹੀਆਂ ਹਨ. ਇਹ ਫਿਲਮ ਉਮੀਦਾਂ ਉੱਤੇ ਕਿੰਨੀ ਕੁ ਖਰੀ ਉਤਰਦੀ ਹੈ, ਇਹ ਤਾਂ ਫਿਲਮ ਦੇ ਬੌਕਸ ਆਫਿਸ ਉੱਤੇ ਆਉਣ ਤੇ ਹੀ ਪਤਾ ਚੱਲੇਗਾ. ਜੇਕਰ ਸ਼ਾਹਰੁਖ਼ ਖਾਨ ਨੂੰ ਬੌਲੀਵੁੱਡ ਦਾ ਕਿੰਗ ਕਹਿੰਦੇ ਹਨ ਤਾਂ ਆਮਿਰ ਖਾਨ ਨੂੰ ਪ੍ਰਫੈਕਟਨਿਸ਼ਟ ਕਹਿੰਦੇ ਹਨ ਜਦਕਿ ਅਕਸ਼ੈ ਕੁਮਾਰ ਨੂੰ ਖਿਲਾੜੀ. ਇਸ ਤਿੱਕੜੀ ਦੇ ਵਿਚਕਾਰ ਜ਼ੋਰਦਾਰ ਮੁਕਾਬਲਾ ਹੈ.

ਇਸ ਸਾਲ ਬੌਕਸ ਆਫਿਸ ਉੱਤੇ ਕੌਣ ਸਭ ਤੋਂ ਜਿਆਦਾ ਕਮਾਈ ਕਰਦਾ ਹੈ, ਇਸ ਗੱਲ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ. ਫਿਲਹਾਲ ਤਾਂ ਅੰਕੜਿਆਂ ਵੇਖਕੇ ਲੱਗਦਾ ਹੈ ਕਿ ਸ਼ਾਹਰੁਖ਼ ਖਾਨ ਅਕਸ਼ੈ ਕੁਮਾਰ ਨੂੰ ਪਿੱਛੇ ਧੱਕ ਦੇਣਗੇ, ਕਿਉਂਕਿ ਅਕਸ਼ੈ ਕੁਮਾਰ ਦੀ ਸਿੰਘ ਇਜ ਕਿੰਗ ਨੇ 75 ਕਰੋੜ ਦੀ ਕਮਾਈ ਕੀਤੀ ਹੈ ਜਦਕਿ ਸ਼ਾਹਰੁਖ਼ ਖਾਨ ਦੀ ਰੱਬ ਨੇ ਬਣਾ ਦੀ ਜੋੜੀ ਨੇ ਤਿੰਨ ਦਿਨਾਂ 'ਚ 60 ਕਰੋੜ ਕਮਾ ਲਏ ਹਨ. ਜੇਕਰ ਗਜਨੀ ਰਿਲੀਜ ਹੋਣ ਤੋਂ ਪਹਿਲਾਂ ਰੱਬ ਨੇ ਬਨਾ ਦੀ ਜੋੜੀ ਸਿੰਘ ਇਜ ਕਿੰਗ ਦੀ ਕਮਾਈ ਨੂੰ ਪਿੱਛੇ ਛੱਡਦੀ ਹੈ ਤਾਂ ਇਹ ਟੱਕਰ ਗਜਨੀ ਅਤੇ ਰੱਬ ਨੇ ਬਣਾ ਦੀ ਜੋੜੀ ਦੇ ਦਰਮਿਆਨ ਹੋ ਜਾਵੇਗੀ. ਫਿਲਹਾਲ ਤਾਂ ਇਸ ਦੌੜ 'ਚ ਅਕਸ਼ੈ ਕੁਮਾਰ, ਸ਼ਾਹਰੁਖ਼ ਖਾਨ ਅਤੇ ਆਮਿਰ ਖਾਨ ਹਨ. ਵੇਖਣਾ ਇਹ ਦਿਲਚਸਪ ਹੋਵੇਗਾ ਕਿ ਬੌਕਸ ਆਫਿਸ ਦਾ ਕਿੰਗ ਕੌਣ ਹੋਵੇਗਾ ?
ਇਸ ਲੇਖ 'ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਭੇਜੇਂ.
kulwant.sharma@webdunia.net