Welcome, Guest   [ Register | Sign In | Take a tour | Adult Filter: On ]

ਵਰ੍ਹੇਗੰਢ ਵਿਆਹ ਦੀ....

ਵਰ੍ਹੇਗੰਢ ਵਿਆਹ ਦੀ....

ਯਾਰ ਬੇਲੀਆਂ ਨੇ ਦਿੱਤਾ ਐ ਸੁਝਾਅ ਨੀਂ,
ਗੱਲ ਤੇਰੀ ਵੀ ਸਮਝ ਜਾਣੀ ਆ ਨੀਂ,
ਹਾਂ ਸੱਚਮੁੱਚ ਬਿਲੋ ਰੀਤ ਜੱਗ ਤੋਂ ਵੱਖਰੀ ਚਲਾਉਣੀ ਜੱਟ ਨੇ
ਖੂਨਦਾਨ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਮਨਾਉਣੀ ਜੱਟ ਨੇ

ਪਾਲਟੀ ਨਾ ਸ਼ਾਲਟੀ ਨਾ ਕੋਈ ਬਹੁਤ ਖ਼ਰਚਾ
ਫੇਰ ਮਹੱਲੇ ਵਿੱਚ ਹੋਣੀ ਬਿੱਲੋ ਫੁੱਲ ਚਰਚਾ
ਘਰ ਜਦੋਂ ਖੂਨਦਾਨੀਆਂ ਦੀ ਮਹਿਫ਼ਲ ਐਤਕੀ ਸਜਾਉਣੀ ਜੱਟ ਨੇ
ਬਲੱਡ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਐਤਕੀ ਮਨਾਉਣੀ ਜੱਟ ਨੇ

ਯਾਰ ਮਿੱਤਰਾਂ 'ਚ ਬਣ ਜਾਣੀ ਮੇਰੀ ਸ਼ਾਨ ਨੀਂ
ਕਰੇਂਗੀ ਰਿਕਾਣੇ ਮੇਰੇ ਨਾਲ ਜਦੋਂ ਖੂਨਦਾਨ ਨੀਂ
ਕਾਇਮ ਕਰਕੇ ਮਿਸਾਲ ਸੱਚਮੁੱਚ ਮੇਰੀ ਜਾਨੇ ਹੈ ਵਿਖਾਉਣੀ ਜੱਟ ਨੇ
ਬਲੱਡ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਐਤਕੀ ਮਨਾਉਣੀ ਜੱਟ ਨੇ

ਬਠਿੰਡੇ ਵਾਲੇ ਹੈਪੀ ਰਾਗ ਇੱਕ ਨਵਾਂ ਛੇੜਨਾ
ਮੇਰੇ ਤੇਰੇ ਕੋਲ ਲੈਣੀ ਫੇਰ ਚੰਨੋ ਸਭ ਨੇ ਪ੍ਰੇਰਨਾ
ਮਿਲਕੇ ਯੂਨਾਈਟੇਡ ਦੇ ਨਾਲ ਪਿਰਤ ਹੈ ਨਵੀਂ ਪਾਉਣੀ ਜੱਟ ਨੇ
ਬਲੱਡ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਐਤਕੀ ਮਨਾਉਣੀ ਜੱਟ ਨੇ

ਕੁਲਵੰਤ ਹੈਪੀ
+9199935-98986
ਅਸਵੀਕਰਨ