Welcome, Guest   [ Register | Sign In | Take a tour | Adult Filter: On ]

ਅੱਕੀ ਦੀਪਿਕਾ ਦੀ ਫਿਲਮ ਲੇਟ

ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਦੇ ਅਭਿਨੈ ਨਾਲ ਸਜੀ ਫਿਲਮ 'ਚਾਂਦਨੀ ਚੌਂਕ ਟੂ ਚਾਈਨਾ' ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜਾਰ ਹੈ, ਦਰਅਸਲ ਇਹ ਫਿਲਮ ਅਕਸ਼ੈ ਕੁਮਾਰ ਦੀ ਅਸਲ ਜਿੰਦਗੀ ਦੇ ਨਾਲ ਕਾਫੀ ਮੇਲ ਖਾਂਦੀ ਹੈਂ.

ਪਹਿਲਾਂ ਇਸ ਫਿਲਮ ਨੂੰ ਕ੍ਰਿਸਮਿਸ ਮੌਕੇ ਰਿਲੀਜ ਕੀਤਾ ਜਾਣਾ ਸੀ, ਪਰੰਤੂ ਹੁਣ ਖ਼ਬਰ ਹੈ ਕਿ ਇਸ ਫਿਲਮ ਦੀ ਰਿਲੀਜਿੰਗ ਡੇਟ ਅੱਗੇ ਪਾ ਦਿੱਤੀ ਗਈ ਹੈ. ਇਸ ਦੌਰਾਨ ਅਜਿਹੀ ਖ਼ਬਰ ਵੀ ਸੀ ਕਿ ਇਸ ਫਿਲਮ ਨੂੰ ਅਕਸ਼ੈ ਕੁਮਾਰ ਦੇ ਜਨਮਦਿਨ ਉੱਤੇ ਰਿਲੀਜ ਕੀਤਾ ਜਾਣਾ ਹੈ, ਪਰੰਤੂ ਉਹ ਤਾਂ ਹੋ ਨਹੀਂ ਸਕਿਆ.

ਜੇਕਰ ਇਹ ਫਿਲਮ ਕ੍ਰਿਸਮਿਸ ਉੱਤੇ ਰਿਲੀਜ਼ ਨਹੀਂ ਹੁੰਦੀ ਤਾਂ ਫਿਰ ਦਰਸ਼ਕਾਂ ਨੂੰ ਅੱਗੇ ਸਾਲ ਦੇ ਚੜ੍ਹਣ ਦਾ ਇੰਤਜਾਰ ਕਰਨਾ ਹੋਵੇਗਾ. ਇਸ ਫਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਨੇ ਕੀਤਾ ਹੈ ਅਤੇ ਫਿਲਮ ਤੋਂ ਕਾਫੀ ਜਿਆਦਾ ਉਮੀਦਾਂ ਹਨ ਕਿਉਂਕਿ ਇਸ ਫਿਲਮ ਦਾ ਬਜਟ ਅਕਸ਼ੈ ਕੁਮਾਰ ਦੀਆਂ ਦੂਜੀਆਂ ਫਿਲਮਾਂ ਨਾਲੋਂ ਕਿਤੇ ਜਿਆਦਾ ਹੈ.

ਅਸਵੀਕਰਨ