Welcome, Guest   [ Register | Sign In | Take a tour | Adult Filter: On ]

ਫਿਲਮ ਮੇਲੇ 'ਚ ਜਾਵੇਗੀ ਪ੍ਰੀਤੀ

ਵੀਰਵਾਰ ਤੋਂ ਸ਼ੁਰੂ ਹੋ ਰਹੇ 33ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਪ੍ਰੀਤੀ ਜਿੰਟਾ ਵਿੱਚ ਹਾਜਰ ਹੋਵੇਗੀ. ਸੂਤਰਾਂ ਦੇ ਮੁਤਾਬਕ ਇਸ ਪ੍ਰੋਗ੍ਰਾਮ ਦੇ ਦੌਰਾਨ ਘਰੇਲੂ ਹਿੰਸਾ ਉੱਤੇ ਬਣੀ ਉਹਨਾਂ ਦੀ ਫਿਲਮ 'ਹੈਵਨ ਓਨ ਅਰਥ' ਵਿਖਾਈ ਜਾਵੇਗੀ.

ਦੀਪਾ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਪ੍ਰੀਤੀ ਜਿੰਟਾ ਇੱਕ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸਦਾ ਵਿਆਹ ਇੰਡੋ-ਕਨੇਡੀਅਨ ਲੜਕੇ ਦੇ ਨਾਲ ਹੋ ਜਾਂਦਾ ਹੈ. ਇਸ ਕਿਰਦਾਰ ਨੂੰ ਵੰਸ਼ ਭਾਰਦਵਾਜ ਨਿਭਾਅ ਰਿਹਾ ਹੈ.

ਸੂਤਰਾਂ ਦੇ ਮੁਤਾਬਕ ਪ੍ਰੀਤੀ ਦੇ ਇਲਾਵਾ ਨਿਰਦੇਸ਼ਕ ਦੀਪਾ ਮਹਿਤਾ, ਪ੍ਰੋਡਿਊਸਰ ਡੇਵਿਡ ਹਮੀਲਟਨ ਅਤੇ ਵੰਸ਼ ਭਾਰਦਵਾਜ ਆਦਿ ਸ਼ਾਮਲ ਹੋਣਗੇ. ਇਹ ਫਿਲਮ ਭਾਰਤ ਦੇ ਅੰਦਰ ਨਵੰਬਰ ਵਿੱਚ ਰਿਲੀਜ ਹੋਵੇਗੀ. ਇਸਦੇ ਨਾਲ ਹੀ ਇਹ ਫਿਲਮ ਕਨੇਡਾ, ਯੂਐੱਸ ਅਤੇ ਬ੍ਰਿਟੇਨ ਵਿੱਚ ਵੀ ਰਿਲੀਜ ਕੀਤੀ ਜਾਵੇਗੀ.

ਸੂਤਰਾਂ ਦੇ ਮੁਤਾਬਕ ਫਿਲਮ ਨਿਰਮਾਤਾ ਅਤੇ ਇਸ ਨਾਲ ਜੁੜ੍ਹੇ ਲੋਕ ਸਮਝਦੇ ਹਨ ਕਿ ਉਕਤ ਫਿਲਮੀ ਮੇਲੇ ਵਿੱਚ ਫਿਲਮ ਵਿਖਾਉਣ ਦੇ ਨਾਲ ਫਿਲਮ ਦਾ ਦਿੱਤਾ ਜਾਣ ਵਾਲਾ ਸੰਦੇਸ਼ ਪੂਰੇ ਵਿਸ਼ਵ ਵਿੱਚ ਪਹੁੰਚੇਗਾ.
ਅਸਵੀਕਰਨ