ਗਾਇਕ - ਗੋਰਾ ਚੱਕਵਾਲਾ
ਲੇਖਕ -ਅਵਿਨਾਸ਼ ਗੋਂਦਾਰਾ
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ, ਮੰਗਦੀ ਤੂੰ ਮੰਗਾਂ ਸਾਥੋਂ ਰੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...
ਦਿਲ ਤੂੰ ਵਟਾਉਣੀ ਐ ਸਮਝ ਛੱਲੇ ਮੁੰਦੀਆਂ
ਮੁਹੱਬਤਾਂ ਨੀ ਸੋਹਣੀਏ ਮੁਨਾਫਿਆਂ ਲਈ ਹੁੰਦੀਆਂ
ਪਹਿਲਾਂ ਇੱਕ ਤਾਹੀਂ ਜਮਾਂ ਨੀ ਤੂੰ ਲੁੱਟ ਪੁੱਟਕੇ, ਹੋਰ ਸਾਮੀ ਦੀ ਕਰੇਂ ਤੂੰ ਖੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...
ਜੇਹੜੇ ਵੇਖ ਲਵੇਂ ਹੀਰਿਆਂ ਦੇ ਢੇਰ ਨੀਂ
ਉਸ ਪਾਸੇ ਲਵੇਂ ਝੱਟ ਨਜਰਾਂ ਤੂੰ ਫੇਰ ਨੀਂ,
ਅਸੀਂ ਰੁੱਖ ਮਿਸੀ ਖਾਕੇ ਪਾਣੀ ਵਾਲੇ ਹਾਂ, ਭਾਲਦੀ ਤੂੰ ਸਾਥੋਂ ਛੱਤੀ ਭੋਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...
ਆਸ਼ਕਾਂ ਦਾ ਹੁੰਦਾ ਹੈ ਇਸ਼ਕ ਭਗਵਾਨ ਨੀਂ,
ਤੂੰ ਕਾਹਤੋ ਪਿਅਰ ਨੂੰ ਵਪਾਰ ਲਿਆ ਜਾਣ ਨੀਂ,
ਗਲੀਆਂ ਦੇ ਵਿੱਚ ਧੁਰੋਂ ਰੁੱਲੇ ਨੇ ਗਰੀਬ, ਕੀਤੀ ਹੈ ਅਮੀਰ ਸਦਾ ਮੌਜ ਵੈਰਨੇ
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...
ਤੇਰੇ ਪਿੱਛੇ ਪਿੰਡ 'ਚ ਬੇਗਾਨੇ ਜਿਹੇ ਹੋ ਗਏ
ਲੋਕਾਂ ਦੇ ਸੁਭਾਅਕੀ ਬੋਲ ਤਹਾਨੇ ਜਿਹੇ ਹੋ ਗਏ,
ਪਹਿਲਾਂ ਵੇਖ ਅਵਿਨਾਸ਼ ਨੂੰ ਸੀ ਚੜ੍ਹ ਜਾਂਦਾ ਚਾਅ, ਅੱਜ ਕਿਉਂ ਗੋਦਾਰੇ ਵਿੱਚ ਬੋਝ ਵੈਰਨੇ.
ਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।
ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...
Gora chakwala
ਲੋਡ ਹੋ ਰਿਹਾ ਹੈ...