ਨਿਰਮਾਤਾ : ਵਿਪੁਲ ਅੰਮ੍ਰਿਤਲਾਲ ਸ਼ਾਹ
ਲੇਖਕ-ਨਿਰਦੇਸ਼ਕ : ਅਨੀਸ ਬਜ਼ਮੀ
ਸੰਗੀਤ : ਪ੍ਰੀਤਮ
ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਓਮਪੁਰੀ, ਕਿਰਨ ਖੇਰ, ਸੋਨੂੰ ਸੂਦ, ਨੇਹਾ ਧੂਪੀਆ, ਰਣਬੀਰ ਸ਼ੌਰੀ, ਯਸ਼ਪਾਲ ਸ਼ਰਮਾ, ਜਾਵੇਦ ਜਾਫਰੀ.
ਵਿਪੁਲ ਸ਼ਾਹ ਦੇ ਬੈਨਰ ਹੇਠ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਅਕਸ਼ੈ ਕੁਮਾਰ ਕੈਟਰੀਨਾ ਦੇ ਅਭਿਨੈ ਵਾਲੀ ਫਿਲਮ 'ਸਿੰਘ ਇਜ ਕਿੰਗ' ਆਪਣੇ ਆਪ 'ਚ ਇੱਕ ਸੰਪੂਰਨ ਫਿਲਮ ਹੈ. ਇਸ ਫਿਲਮ ਵਿੱਚ ਕਾਮੇਡੀ, ਐਕਸ਼ਨ, ਇਮੋਸ਼ਨ ਆਦਿ ਫਿਲਮੀ ਮਸਾਲੇ ਭਰਪੂਰ ਹਨ. ਫਿਲਮ ਦਾ ਹਰ ਕਿਰਦਾਰ ਆਪਣੇ ਆਪ ਵਿੱਚ ਮਹੱਤਵਪੂਰਨ ਹੈ.
ਕਹਾਣੀ : ਪੰਜਾਬ ਦੇ ਪਿੰਡ ਸਾਹਨੇਵਾਲ ਦਾ ਰਹਿਣ ਵਾਲਾ ਲਖਨ ਸਿੰਘ ਲੱਕੀ ਨਾਮਕ ਨੌਜਵਾਨ (ਸੋਨੂੰ ਸੂਦ) ਵਿਦੇਸ਼ ਦੇ ਵਿੱਚ ਕੰਮ ਦੀ ਭਾਲ ਵਿੱਚ ਜਾਂਦਾ ਹੈ, ਪਰੰਤੂ ਉੱਥੇ ਉਸਦੇ ਨਾਲ ਕੁੱਝ ਅਜਿਹਾ ਵਾਪਰ ਦਾ ਹੈ, ਜੋ ਉਸਨੂੰ ਗੁਨਾਹ ਦੇ ਸਮਰਾਜ ਦਾ ਕਿੰਗ ਬਣਾ ਦਿੱਤਾ ਹੈ. ਲੱਕੀ ਦੇ ਪਿੰਡ ਵਾਲੇ ਜਿੰਨਾ ਦੁੱਖੀ ਲੱਕੀ ਦੇ ਕਾਲੇ ਕਾਰਨਾਮੇ ਪੜ੍ਹਕੇ ਹੁੰਦੇ ਹਨ, ਇਸ ਤੋਂ ਕਈ ਗੁਣਾ ਜਿਆਦਾ ਦੁੱਖੀ ਉਹ ਪਿੰਡ ਦੇ ਇੱਕ ਹੋਰ ਨੌਜਵਾਨ ਹੈਪੀ ਸਿੰਘ (ਅਕਸ਼ੈ ਕੁਮਾਰ) ਦੀਆਂ ਹਰਕਤਾਂ ਤੋਂ ਹਨ. ਜੋ ਹਰ ਵਾਰ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਉਲਟ ਹੀ ਪੈ ਜਾਂਦਾ ਹੈ. ਸਾਰੇ ਪਿੰਡ ਵਾਲੇ ਹੈਪੀ ਤੋਂ ਪਿੱਛਾ ਛੁੱਡਾਉਣਾ ਚਾਹੁੰਦੇ ਹਨ. ਇਸਦੇ ਦੌਰਾਨ ਲੱਕੀ ਦੇ ਪਿਤਾ ਪਿਓ ਬਿਮਾਰ ਹੋ ਜਾਂਦੇ ਹਨ. ਜਿਸਦੀ ਬਿਮਾਰੀ ਦਾ ਸਹਾਰਾ ਲੈਕੇ ਪਿੰਡ ਵਾਲੇ ਹੈਪੀ ਨੂੰ ਵਿਦੇਸ਼ ਲੱਕੀ ਨੂੰ ਲੈਣ ਦੇ ਲਈ ਭੇਜਦੇ ਹਨ ਏਅਰਪੋਰਟ ਦੇ ਉੱਤੇ ਹੈਪੀ ਦੀ ਟਿਕਟ ਕਿਸੇ ਹੋਰ ਨਾਲ ਬਦਲ ਜਾਂਦੀ ਹੈ. ਜਿਸਦੇ ਚੱਲਦੇ ਹੈਪੀ ਅਤੇ ਉਸਦਾ ਦੋਸਤ ਰੰਗੀਲਾ (ਓਮਪੁਰੀ) ਆਸਟਰੇਲੀਆ ਦੀ ਥਾਂ ਇਜੀਪਟ ਪਹੁੰਚ ਜਾਂਦੇ ਹਨ, ਜਿੱਥੇ ਹੈਪੀ ਦੀ ਮੁਲਾਕਾਤ ਸੋਨੀਆ (ਕੈਟਰੀਨਾ ਕੈਫ) ਨਾਂਅ ਦੀ ਕੁੜੀ ਨਾਲ ਹੁੰਦੀ ਹੈ. ਹੈਪੀ ਸੋਨੀਆ ਨੂੰ ਵੇਖਦੇ ਹੀ ਦਿਲ ਦੇ ਬਹਿੰਦਾ ਹੈ. ਇਸਦੇ ਬਾਅਦ ਹੈਪੀ ਅਤੇ ਰੰਗੀਲਾ ਆਸਟਰੇਲੀਆ ਪਹੁੰਚਦੇ ਹਨ. ਉਹਨਾਂ ਨੂੰ ਲੱਕੀ ਆਪਣੇ ਘਰੋਂ ਭਜਾ ਦਿੱਤਾ ਹੈ ਅਤੇ ਦੂਜੇ ਪਾਸਿਉਂ ਉਹਨਾਂ ਦੇ ਬੈਗ ਚੋਰੀ ਹੋ ਜਾਂਦੇ ਹਨ. ਇਸ ਦੌਰਾਨ ਹੈਪੀ ਦੀ ਮਦਦ ਇੱਕ ਪੰਜਾਬਣ ਔਰਤ (ਕਿਰਨ ਖੇਰ) ਕਰਦੀ ਹੈ. ਹੈਪੀ ਦੀ ਲੱਕੀ ਨਾਲ ਇੱਕ ਵਾਰ ਫਿਰ ਮੁਲਾਕਾਤ ਹੁੰਦੀ ਹੈ. ਇਸ ਦੌਰਾਨ ਲੱਕੀ 'ਤੇ ਜਾਨਲੇਵਾ ਹਮਲਾ ਹੁੰਦਾ ਹੈ. ਜਿਸਦੇ ਬਾਅਦ ਉਸਨੂੰ ਅੱਧਰੰਗ ਹੋ ਜਾਂਦਾ ਹੈ. ਇਸਦੇ ਬਾਅਦ ਮਜਬੂਰਨ ਹੈਪੀ ਸਿੰਘ ਨੂੰ ਕਿੰਗ ਬਣਨਾ ਪੈਂਦਾ ਹੈ. ਉਸਦੀ ਗੈਂਗ ਗੁੰਡਾਗਰਦੀ ਛੱਡਕੇ ਚੰਗੇ ਰਾਹ ਉੱਤੇ ਚੱਲਣ ਲੱਗ ਪੈਂਦੀ ਹੈ. ਕੁੱਝ ਸਮੇਂ ਬਾਅਦ ਫਿਲਮ ਇੱਕ ਹੋਰ ਮੋੜ ਲੈਂਦੀ ਹੈ, ਜਿਸ ਔਰਤ ਨੇ ਹੈਪੀ ਨੂੰ ਇੱਕ ਵੇਲੇ ਦੀ ਰੋਟੀ ਖੁਆਈ ਸੀ, ਉਸਦੀ ਧੀ ਆਪਣੇ ਹੋਣ ਵਾਲੇ ਮੰਗੇਤਰ ਦੇ ਨਾਲ ਪਹੁੰਚਣ ਵਾਲੀ ਹੁੰਦੀ ਹੈ. ਧੀ ਦੇ ਆਉਣ ਨਾਲ ਗਮ ਡੁੱਬੀ ਔਰਤ ਜਦੋਂ ਅਕਸ਼ੈ ਨੂੰ ਮਿਲਕੇ ਆਪਣੀ ਸਾਰੀ ਕਹਾਣੀ ਦੱਸਦੀ ਹੈ ਤਾਂ ਹੈਪੀ ਕਿੰਗ ਦੇ ਅੱਡੇ ਨੂੰ ਮਹਿਲਾ ਦਾ ਆਲੀਸ਼ਾਨ ਘਰ ਘੋਸ਼ਿਤ ਕਰ ਦਿੰਦਾ ਹੈ ਅਤੇ ਕਿੰਗ ਦੇ ਸਾਰੇ ਬੰਦੇ ਨੌਕਰ ਦਾ ਕੰਮ ਕਰਦੇ ਹਨ. ਅੰਤ ਦੇ ਵਿੱਚ ਜਦੋਂ ਸੋਨੀਆ ਦਾ ਵਿਆਹ ਪੁਨੀਤ (ਰਣਬੀਰ ਸ਼ੌਰੀ) ਦੇ ਨਾਲ ਹੋ ਰਿਹਾ ਹੁੰਦਾ ਹੈ ਤਾਂ ਕੁੱਝ ਗੁੰਡੇ ਹਮਲਾ ਕਰ ਦਿੰਦੇ ਹਨ. ਸੋਨੀਆ ਨੂੰ ਬਚਾਉਣ ਚੱਕਰ ਵਿੱਚ ਹੈਪੀ ਸੋਨੀਆ ਦਾ ਵਿਆਹ ਹੋ ਜਾਂਦਾ ਹੈ. ਉੱਧਰ ਕਿੰਗ ਲੱਕੀ ਠੀਕ ਹੋ ਜਾਂਦਾ ਹੈ. ਇੱਧਰ ਲੱਕੀ ਦਾ ਭਰਾ ਮੀਕਾ ਕੁਰਸੀ ਦੇ ਲਈ ਹੈਪੀ ਨੂੰ ਮਾਰਨ ਲੱਗਦਾ ਹੈ ਅਤੇ ਅੰਤ ਲੱਕੀ ਘਟਨਾਸਥਲ ਉੱਤੇ ਪਹੁੰਚ ਜਾਂਦਾ ਹੈ. ਭਰਾ ਨੂੰ ਭਰਾ ਮਿਲ ਜਾਂਦਾ ਹੈ, ਹੈਪੀ ਨੂੰ ਸੋਨੀਆ ਮਿਲ ਜਾਂਦੀ ਹੈ ਅਤੇ ਫਿਲਮ ਖਤਮ ਹੋ ਜਾਂਦੀ ਹੈ.
ਨਿਰਦੇਸ਼ਨ : ਅਨੀਸ ਬਜ਼ਮੀ ਨੇ ਬਹੁਤ ਵਧੀਆ ਨਿਰਦੇਸ਼ਨ ਕੀਤਾ ਹੈ. ਇੱਕ ਸਾਧਾਰਨ ਪਟਕਥਾ ਨੂੰ ਬਹੁਤ ਵਧੀਆ ਢੰਗ ਦੇ ਨਾਲ ਫਿਲਮਾਇਆ. ਸ਼ੁਰੂਆਤੀ ਇੱਕ ਘੰਟੇ ਤੱਕ ਤਾਂ ਨਿਰਦੇਸ਼ਕ ਨੇ ਦਰਸ਼ਕਾਂ ਨੂੰ ਸੋਚਣ ਦੇ ਲਈ ਸਮਾਂ ਹੀ ਨਹੀਂ ਦਿੱਤਾ. ਇਸਦੇ ਇਲਾਵਾ ਪਿੰਡ ਦੇ ਸੱਭਿਆਚਾਰ ਅਤੇ ਮਾਹੌਲ ਨੂੰ ਬਹੁਤ ਵਧੀਆ ਢੰਗ ਦੇ ਨਾਲ ਨਿਰਦੇਸ਼ਿਤ ਕੀਤਾ ਹੈ.
ਅਭਿਨੈ : ਫਿਲਮ ਵੇਖਣ ਤੋਂ ਬਾਅਦ ਲੱਗਦਾ ਹੈ ਕਿ ਅਕਸ਼ੈ ਕੁਮਾਰ ਹੁਣ ਹਰ ਫਿਲਮ ਨੂੰ ਧਿਆਨ ਦੇ ਨਾਲ ਕਰ ਰਹੇ ਹਨ. ਪਿੰਡ ਦੇ ਮਜਾਕਿਆ ਨੌਜਵਾਨ ਦਾ ਰੋਲ ਅਕਸ਼ੈ ਕੁਮਾਰ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ. ਇਸਦੇ ਇਲਾਵਾ ਕੈਟਰੀਨਾ ਕੈਫ ਨੇ ਵੀ ਆਪਣੇ ਅਭਿਨੈ ਨਾਲ ਕਿਸੇ ਤਰ੍ਹਾਂ ਦੀ ਬੇਈਮਾਨੀ ਨਹੀਂ ਕੀਤੀ. ਫਿਲਮ ਵਿੱਚ ਓਮਪੁਰੀ, ਸੋਨੂੰ ਸੂਦ, ਓਮਪੁਰੀ, ਰਣਬੀਰ ਸ਼ੌਰੀ, ਯਸ਼ਪਾਲ ਸ਼ਰਮਾ, ਜਾਵੇਦ ਜਾਫਰੀ ਨੇ ਵੀ ਆਪਣਾ ਰੋਲ ਬਾਖ਼ੂਬੀ ਨਿਭਾਇਆ. ਕਿਰਨ ਖੇਰ ਨੇ ਹਰ ਫਿਲਮ ਦੀ ਤਰ੍ਹਾਂ ਇਸ ਫਿਲਮ 'ਚ ਵੀ ਬਹੁਤ ਵਧੀਆ ਅਭਿਨੈ ਕੀਤਾ. ਇਸਦੇ ਇਲਾਵਾ ਜੇਕਰ ਫਿਲਮ ਦਾ ਮਿਊਜ਼ਿਕ ਵੇਖਿਆ ਜਾਵੇ ਤਾਂ ਉਹ ਵੀ ਗਜ਼ਬ ਦਾ ਹੈ. ਹਰ ਗੀਤ ਲੋਕਾਂ ਦੇ ਦਿਲਾਂ ਨੂੰ ਟੁੰਬਦਾ ਹੈ.
ਕੁੱਲ ਮਿਲਾਕੇ ਫਿਲਮ ਆਪਣੇ ਨਾਮ ਅਤੇ ਦਰਸ਼ਕਾਂ ਦੀ ਉਮੀਦ ਉੱਤੇ ਖ਼ਰੀ ਉਤਰਦੀ ਹੈ.
ਲੋਡ ਹੋ ਰਿਹਾ ਹੈ...