Welcome, Guest   [ Register | Sign In | Take a tour | Adult Filter: On ]

ਬਾਲੀਵੁੱਡ 'ਤੇ ਭਾਰੂ ਹੋਈ ਪੰਜਾਬੀਅਤ

ਕੁਲਵੰਤ ਹੈਪੀ
ਬਾੱਲੀਵੁੱਡ ਬੇਸ਼ੱਕ ਹਿੰਦੀ ਫਿਲਮ ਇੰਡਸਟਰੀ ਵੱਜੋਂ ਜਾਣਿਆ ਜਾਂਦਾ ਹੈ, ਪਰੰਤੂ ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੈ ਕਿ ਹਿੰਦੀ ਫਿਲਮ ਨਗਰੀ ਦੇ ਅਭਿਨੇਤਾਵਾਂ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਪੈਦਾ ਹੋਏ ਜਾਂ ਪੰਜਾਬੀਅਤ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਹਨ. ਜਿਹਨਾਂ ਹਿੰਦੀ ਫਿਲਮਾਂ 'ਚ ਕੰਮ ਕਰਨ ਦੇ ਨਾਲ ਨਾਲ ਆਪਣੀ ਮਾਂ ਬੋਲੀ ਨੂੰ ਕਦੇ ਦਿੱਲੋਂ ਦੂਰ ਨਹੀਂ ਕੀਤਾ. ਭਾਵੇ ਧਰਮ ਭਾਜੀ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੁਹੱਬਤੇਂ, ਵੀਰਜ਼ਾਰਾ, ਧੂਮ, ਧੂਮ 2, ਕਾਬੁਲ ਐਕਸਪ੍ਰੈਸ ਜਿਹੀਆਂ ਸੁਪਰ ਹਿੱਟ ਫਿਲਮਾਂ ਦੇਣ ਵਾਲੇ ਯਸ਼ਰਾਜ ਚੋਪੜਾ ਦੀ ਗੱਲ ਹੋਵੇ. ਪੰਜਾਬ ਵਿੱਚੋਂ ਉੱਠਕੇ ਮੁੰਬਈ ਵਿੱਚ ਧੂਮ ਮੱਚਾਉਣ ਵਾਲੇ ਹਰ ਕਲਾਕਾਰ ਨੇ ਆਪਣੀ ਮਾਂ ਬੋਲੀ ਨੂੰ ਫੈਲਾਉਣ ਦੀ ਭਰਪੂਰ ਕੋਸ਼ਿਸ ਕੀਤੀ ਹੈ. ਇਹਨਾਂ ਕਲਾਕਾਰਾਂ ਦੀ ਵਜ੍ਹਾ ਦੇ ਕਾਰਣ ਹੀ ਬਾੱਲੀਵੁੱਡ ਦੇ ਵਿੱਚ ਪੰਜਾਬੀਅਤ ਦਾ ਜਾਦੂ ਅੱਜ ਹਰ ਫਿਲਮ ਨਿਰਮਾਤਾ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ.

ਬਾੱਲੀਵੁੱਡ ਦੇ ਵਿੱਚ ਧਰਮਿੰਦਰ ਅਤੇ ਯਸ਼ਰਾਜ ਚੋਪੜਾ ਦੇ ਇਲਾਵਾ ਵੀ ਹੋਰ ਕਈ ਕਲਾਕਾਰ ਮੌਜੂਦ ਹਨ. ਜਿਹਨਾਂ ਨੇ ਪੰਜਾਬੀਅਤ ਨੂੰ ਮਾਣ ਦਿਵਾਉਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਹੈ. ਜਿਹਨਾਂ ਵਿੱਚ ਨੌਜਵਾਨ ਅਭਿਨੇਤਾ ਜਿੰਮੀ ਸ਼ੇਰਗਿੱਲ, ਅਮਿਤੋਜ ਮਾਨ, ਸੋਨੂੰ ਸੂਦ, ਅਕਸ਼ੈ ਕੁਮਾਰ, ਓਮ ਪੁਰੀ, ਦਾਰਾ ਸਿੰਘ, ਰਾਜ ਬੱਬਰ, ਸੁਨੀਲ ਦੱਤ, ਅਮਰੀਸ਼ ਪੁਰੀ, ਦੇਵਾਨੰਦ ਆਦਿ ਸ਼ਾਮਲ ਹਨ. ਇਸ ਦੇ ਇਲਾਵਾ ਜੇਕਰ ਗਾਇਕ-ਗਾਇਕਾਵਾਂ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ, ਸੁਖਵਿੰਦਰ ਸਿੰਘ, ਜਸਪਿੰਦਰ ਨਰੂਲਾ, ਦਲੇਰ ਮਹਿੰਦੀ, ਮੁੰਹਮਦ ਰਫ਼ੀ ਅਤੇ ਮਹਿੰਦਰ ਕਪੂਰ ਆਦਿ ਨੇ ਵੀ ਤਾਂ ਆਪਣੀ ਆਵਾਜ਼ ਦੇ ਦਮ ਤੇ ਪੰਜਾਬੀਅਤ ਨੂੰ ਮਾਣ ਦਿਵਾਇਆ. ਗੱਲ ਇੱਥੇ ਹੀ ਨਹੀਂ ਮੁੱਕਦੀ ਜੇਕਰ ਗੀਤਕਾਰੀ ਵੱਲ ਨਜਰ ਮਾਰੀਏ ਤਾਂ ਸ਼ਾਹਿਰ ਲੁਧਿਆਣਵੀ ਅਤੇ ਬਾਬੂ ਸਿੰਘ ਮਾਨ ਦਾ ਨਾਂਅ ਵੀ ਉਭਰਕੇ ਆਉਂਦਾ ਹੈ. ਇਹ ਤਾਂ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਕਲਾਕਾਰ, ਗੀਤਕਾਰ ਅਤੇ ਗਾਇਕ ਹਨ, ਜਿਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਆਪਣਾ ਯੋਗਦਾਨ ਦਿੱਤਾ. ਪਰੰਤੂ ਉੱਥੇ ਹੀ ਕੁੱਝ ਅਜਿਹੇ ਵੀ ਮੌਜੂਦ ਹਨ, ਜਿਹਨਾਂ ਨੇ ਪੰਜਾਬੀ ਨਾ ਹੁੰਦੇ ਹੋਏ ਵੀ ਪੰਜਾਬੀ ਬੋਲੀ ਨੂੰ ਕਦੇ ਨਾ ਕਦੇ ਆਪਣੀ ਹਿੰਦੀ ਫਿਲਮ ਦੇ ਵਿੱਚ ਜਰੂਰ ਸ਼ਾਮਲ ਕੀਤਾ. ਜਿਸਦੇ ਨਾਲ ਪੰਜਾਬੀ ਬੋਲੀ ਨੂੰ ਉਤਸ਼ਾਹ ਮਿਲਿਆ ਹੈ. ਹੁਣ ਤਾਂ ਗੱਲ ਇੱਥੋਂ ਆ ਪਹੁੰਚੀ ਹੈ ਕਿ ਸ਼ਾਇਦ ਹੀ ਕੋਈ ਹਿੰਦੀ ਫਿਲਮ ਹੋਵੇ, ਜਿਸਦੇ ਵਿੱਚ ਪੰਜਾਬੀਅਤ ਦੇ ਕੁੱਝ ਅੰਸ਼ ਨਾ ਝਲਕਦੇ ਹੋਣ, ਪਿਛਲੇ ਕੁੱਝ ਸਾਲਾਂ ਦਾ ਰਿਕਾਰਡ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਾੱਲੀਵੁੱਡ 'ਚ ਬਣੀਆਂ ਅਧਿਕਤਰ ਫਿਲਮਾਂ ਦੇ ਵਿੱਚ ਪੰਜਾਬੀ ਗੀਤ ਜਾਂ ਫਿਰ ਪੰਜਾਬੀ ਕਿਰਦਾਰ ਨਜ਼ਰ ਆਏ ਜੋ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਪੰਜਾਬੀ ਬੋਲੀ ਹੁਣ ਬਾੱਲੀਵੁੱਡ ਤੇ ਆਪਣਾ ਅਸਰ ਵਿਖਾ ਰਹੀ ਹੈ. 'ਚਲਤੇ ਚਲਤੇ' ਫਿਲਮ ਦੇ ਵਿੱਚ ਸੁਖਵਿੰਦਰ ਸਿੰਘ ਨੇ 'ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ' ਗੀਤ ਗਾਇਆ. ਜਿਸਨੂੰ ਦੁਨੀਆ ਭਰਦੇ ਵਿੱਚ ਭਰਪੂਰ ਹੁੰਗਾਰਾ ਮਿਲਿਆ. ਅਸੀ ਕਹਿ ਸਕਦੇ ਹਾਂ ਕਿ ਫਿਲਮ ਦੇ ਨਾਲੋਂ ਵੱਧ ਗੀਤ ਵਿਕਿਆ. ਇਸ ਤੋਂ ਇਲਾਵਾ ਵੀਰਜ਼ਾਰਾ ਦੇ ਵਿੱਚ ਵੀ ਯਸ਼ ਚੌਪੜਾ ਨੇ ਪੰਜਾਬੀ ਬੋਲੀ ਦਾ ਖੂਬ ਇਸਤੇਮਾਲ ਕੀਤਾ. ਉਸਦੀ ਸਫ਼ਲਤਾ ਨੇ ਵੀ ਸਿੱਧ ਕੀਤਾ ਕਿ ਪੰਜਾਬੀ ਬੋਲੀ ਲੋਕਪ੍ਰਿਆ ਬੋਲੀਆਂ ਦੇ ਵਿੱਚ ਆਉਂਦੀ ਹੈ. ਇਸਦੇ ਨਾਲ ਹੀ ਗੁਰਦਾਸ ਮਾਨ ਨੇ 'ਸਿਰਫ਼ ਤੁਮ' ਫਿਲਮ ਦੇ ਲਈ ਪੰਜਾਬੀ ਗੀਤ ਗਾਇਆ ਤੇ ਹੰਸ ਰਾਜ ਹੰਸ ਨੇ 'ਵਿੱਛੂ' ਦੇ ਲਈ ਗੀਤ ਗਾਇਆ. ਇਸ ਦੇ ਇਲਾਵਾ ਲਾਭ ਜੰਜੂਆ ਨੇ ਫਿਲਮ 'ਪਿਆਰ ਦੇ ਸਾਈਡ ਇਫੈਕਟ' ਦੇ ਲਈ 'ਪਾਪੇ ਪਿਆਰ ਕਰਕੇ ਬੜਾ ਪਛਤਾਇਆ' ਗੀਤ ਗਾਇਆ ਸੀ.

ਇਸਦੇ ਇਲਾਵਾ ਹੁਣ ਜਲਦ ਹੀ ਸਿਨੇਮਾਘਰਾਂ ਦੇ ਬੂਹੇ ਦਸਤਕ ਦੇਣ ਵਾਲੀ ਵਿਪੁਲ ਸ਼ਾਹ ਦੀ ਫਿਲਮ 'ਸਿੰਘ ਇਜ ਕਿੰਗ' ਦੀ ਸਟੋਰੀ ਵੀ ਇੱਕ ਪੰਜਾਬੀ ਮੁੰਡੇ ਤੇ ਆਧਾਰਿਤ ਹੈ. ਇਸ ਫਿਲਮ ਦੇ ਵਿੱਚ ਪੰਜਾਬੀ ਮੁੰਡੇ ਦਾ ਰੋਲ ਅਕਸ਼ੈ ਕੁਮਾਰ ਨੇ ਨਿਭਾਅ ਹੈ. ਇਸ ਦੇ ਇਲਾਵਾ ਇਸਦੇ ਵਿੱਚ ਇੱਕ ਗੀਤ ਪੰਜਾਬੀ ਟੱਚ ਹੈ, ਉਸਨੂੰ ਆਵਾਜ਼ ਬਾੱਲੀਵੁੱਡ ਦੇ ਸਟਾਰ ਗਾਇਕ ਨੇ ਆਵਾਜ਼ ਦਿੱਤੀ ਹੈ. ਇਸਦੇ ਨਾਲ ਹੀ ਬਾੱਲੀਵੁੱਡ ਅਤੇ ਹਾੱਲੀਵੁੱਡ ਦੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਵਾਲੀ ਐਸ਼ਵਰਿਆ ਰਾਏ ਵੀ ਪ੍ਰੋਵੋਕ ਦੇ ਵਿੱਚ ਪੰਜਾਬੀ ਬੋਲਦੀ ਨਜ਼ਰ ਆਈ. ਇਸ ਤੋਂ ਇਲਾਵਾ ਵੀ ਸੈਂਕੜੇ ਹੋਰ ਉਦਹਾਰਨ ਹਨ. ਜੋ ਕਿ ਇਸ ਗੱਲ ਦੀ ਪੂਰੀ ਪੂਰੀ ਹਮਾਇਤ ਕਰ ਦੀਆਂ ਹਨ ਕਿ ਬਾੱਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਪੰਜਾਬੀਅਤ ਦੀ ਝਲਕ ਭਾਰੀ ਹੁੰਦੀ ਜਾ ਰਹੀ ਹੈ.

ਫਿਲਮੀ ਸੂਤਰਾਂ ਦਾ ਮੰਨਣਾ ਹੈ ਕਿ ਗਦਰ, ਵੀਰਜਾਰਾ, ਨਮਸਤੇ ਲੰਡਨ, ਕੱਲ੍ਹ ਹੋ ਨਾ ਹੋ, ਵੀਰਜਾਰਾ ਜਿਹੀਆਂ ਫਿਲਮਾਂ ਨੂੰ ਮਿਲੀ ਵੱਡੀ ਸਫ਼ਲਤਾ ਦੇ ਬਾਅਦ ਨਿਰਦੇਸ਼ਕ ਨੂੰ ਲੱਗ ਰਿਹਾ ਹੈ ਕਿ ਫਿਲਮ ਦੇ ਵਿੱਚ ਥੋੜਾ ਜਿਹਾ ਪੰਜਾਬੀ ਟੱਚ ਹੋਣਾ ਜਰੂਰੀ ਹੈ. ਫਿਲਮ ਨੂੰ ਸਫ਼ਲ ਬਣਾਉਣ ਦੇ ਲਈ ਪੰਜਾਬੀ ਬੋਲੀ ਦਾ ਇਸਤੇਮਾਲ ਕਰਨ ਦੇ ਲਈ ਫਿਲਮ ਨਿਰਮਾਤਾ ਕਿਉਂ ਕਤਰਾਉਣ, ਜੇਕਰ ਉਹਨਾਂ ਦੀ ਫਿਲਮ ਨੂੰ ਸਫ਼ਲਤਾ ਮਿਲਦੀ ਹੈ. ਇਸ ਦੇ ਇਲਾਵਾ ਦੋ ਸਾਲਾਂ ਪਹਿਲਾਂ ਰਿਲੀਜ਼ ਹੋਈ ਬਾਬੁਲ ਦੇ ਵਿੱਚ ਵੀ ਇੱਕ ਗੀਤ ਪੰਜਾਬੀ ਟੱਚ ਦੇਕੇ ਪਾਇਆ ਗਿਆ ਸੀ. ਜਿਸਨੂੰ ਸਫ਼ਲਤਾ ਦੀ ਪੌੜੀਆਂ ਚੜ੍ਹਣ ਦੇ ਲਈ ਕਿਸੇ ਵੀ ਮੁਸ਼ਿਕਲ ਦਾ ਸਾਹਮਣਾ ਨਹੀਂ ਕਰਨ ਪਿਆ. ਇਸਤੋਂ ਇਲਾਵਾ 'ਮੁਝੇ ਸੇ ਸ਼ਾਦੀ ਕਰੋਗੀ', 'ਨੀਲ ਐਂਡ ਨਿੱਕੀ', ਵੀਰਜਾਰਾ, ਬਿੱਛੂ, ਨਮਸਤੇ ਲੰਦਨ ਆਦਿ ਫਿਲਮਾਂ ਦੇ ਵਿੱਚ ਵੀ ਪੰਜਾਬੀ ਟੱਚ ਗੀਤ ਸੁਣਨ ਨੂੰ ਮਿਲੇ.

ਕੁਲਵੰਤ ਰਾਏ ਸ਼ਰਮਾ
099935-98986
ਅਸਵੀਕਰਨ