Webdunia: Portal - Search - Mail - Greetings   More >>
Support | Font Download | Feedback
Search  
Welcome, Guest  [ Register | Sign In ]

ਗੀਤਕਾਰੀ ਅਤੇ ਗਾਇਕੀ ਦਾ ਸੁਮੇਲ ਗੋਰਾ ਚੱਕਵਾਲਾ

ਪੰਜਾਬੀ ਮਾਂ ਬੋਲੀ ਅੱਜ ਸਰਹੱਦ ਪਾਰ ਕਰਕੇ ਸਮੁੰਦਰ ਪਾਰ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਣਾ ਚੁੱਕੀ ਹੈ, ਇਸ ਦਾ ਸਿਹਰਾ ਪੰਜਾਬੀ ਸੰਗੀਤ ਦੇ ਸਿਰ ਜਾਂਦਾ ਹੈ, ਪਰੰਤੂ ਇਸ ਸੰਗੀਤ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਗੀਤਕਾਰਾਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ, ਜੇਕਰ ਪੰਜਾਬੀ ਸੰਗੀਤ ਦੀ ਗੱਲ ਕਿਧਰੇ ਤੁਰਦੀ ਹੈ ਤਾਂ ਮਾਲਵੇ ਦੀ ਗਾਇਕੀ ਦੇ ਜ਼ਿਕਰ ਬਿਨਾ ਉਹ ਗੱਲ ਅਧੂਰੀ ਜਾਪਦੀ ਹੈ.

ਜੇਕਰ ਮਾਲਵੇ ਦੇ ਗਾਇਕਾਂ ਦੀ ਗੱਲ ਹੋਵੇ ਤਾਂ ਗੋਰੇ ਚੱਕਵਾਲੇ ਦਾ ਜਿਕਰ ਨਾ ਹੋਵੇ ਇਹ ਵੀ ਨਹੀਂ ਹੋ ਸਕਦਾ, ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੇ ਗੁਲਦਸਤੇ ਪਾਉਣ ਵਾਲੇ ਇਸ ਗਾਇਕ ਦਾ ਜਨਮ ਬਠਿੰਡੇ ਦੇ ਲਾਗਲੇ ਪਿੰਡ ਚੱਕ ਫਤਹਿ ਸਿੰਘ ਵਾਲਾ ਵਿੱਚ ਹੋਇਆ. ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਜਦੋਂਕਿ ਬਾਰ੍ਹਵੀਂ ਬਠਿੰਡਾ ਦੇ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਤੋਂ ਕੀਤੀ.

ਇਸ ਬਾਅਦ ਬੀਏ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ, ਬੀਏ ਦੇ ਵਿੱਚ ਪੜ੍ਹਦੇ ਸਮੇਂ ਗੋਰੇ ਚੱਕਵਾਲੇ ਦਾ ਪਹਿਲਾ ਗੀਤ ਪੰਜਾਬ ਦੇ ਨਾਮਵਰ ਗਾਇਕ ਬਲਕਾਰ ਸਿੱਧੂ ਦੀ ਕੈਸਿਟ ਦੇ ਵਿੱਚ ਆਇਆ. ਇਸ ਗੀਤ ਤੋਂ ਬਾਅਦ ਗੋਰੇ ਨੇ ਖੁਦ ਗਲੀਆਂ ਉਦਾਸ ਹੋ ਗਈਆਂ ਦੇ ਰਾਹੀ ਪੰਜਾਬੀ ਗਾਇਕੀ ਦੇ ਵਿੱਚ ਕਦਮ ਰੱਖਿਆ. ਇਸ ਕੈਸਿਟ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੇ ਗੋਰੇ ਦੇ ਮਨ ਵਿੱਚ ਉਤਸ਼ਾਹ ਪੈਦਾ ਕੀਤਾ.

ਉਨ੍ਹਾਂ ਦੀ ਦੂਜੀ ਕੈਸਿਟ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦੀ ਰਹਿਨੁਮਾਈ ਹੇਠ ਆਈ ਜੋ ਕਿ ਉਨ੍ਹਾਂ ਦੇ ਗੁਰੂ ਹਨ. ਇਹ ਕੈਸਿਟ ਤੇਰੇ ਦਿਲ ਮਾਲਿਕ ਮਰਜੀ ਦਾ ਦੇ ਨਾਂਅ ਹੇਠ ਰਿਲੀਜ਼ ਹੋਈ. ਇਸ ਕੈਸਿਟ ਦੇ ਗੀਤਾਂ ਨੇ ਗੋਰੇ ਨੂੰ ਉਸ ਸਮੇਂ ਦੇ ਨਾਮਵਰ ਗਾਇਕਾਂ ਦੀ ਕਤਾਰ ਵਿੱਚ ਲਿਆਕੇ ਖੜ੍ਹਾ ਕਰ ਦਿੱਤਾ, ਇਸਦੇ ਬਾਅਦ ਗੋਰੇ ਦੀ ਸਫ਼ਲਤਾ ਦਾ ਦੌਰਾ ਲਗਾਤਾਰ ਚੱਲਦਾ ਹੈ.

ਉਨ੍ਹਾਂ ਦੀ ਹੁਣ ਤੱਕ ਕਰੀਬ ਡੇਢ ਦਰਜ਼ਨ ਤੋਂ ਉਪਰ ਕੈਸਿਟ ਮਾਰਕਿਟ ਵਿੱਚ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਧਾਰਮਿਕ, ਦੋਗਾਣਾ ਕੈਸਿਟਾਂ ਸ਼ਾਮਿਲ ਹਨ, ਗੋਰੇ ਨੂੰ ਲਿਖਣ ਦਾ ਸ਼ੌਕ ਆਪਣੇ ਵੱਡੇ ਭਾਈ ਜੱਗਾ ਚੱਕਵਾਲਾ ਤੋਂ ਪਿਆ ਪਰੰਤੂ ਉਨ੍ਹਾਂ ਨੇ ਆਪਣੇ ਹੁਨਰ ਨੂੰ ਨਿਖ਼ਾਰਨ ਦੇ ਲਈ ਗੀਤਕਾਰ ਜਸਵੀਰ ਵਿਯੋਗੀ ਨੂੰ ਗੁਰੂ ਧਾਰਨ ਕਰਿਆ.

ਯੂਨੀਵਰਸਿਟੀ ਗੋਲਡ ਮੈਡਲਿਸਟ ਰਹੇ ਗੋਰੇ ਨੇ ਕਦੇ ਵੀ ਆਪਣੀ ਸਫਲਤਾ ਦਾ ਹੰਕਾਰ ਨਹੀਂ ਕਰਿਆ ਬਲਕਿ ਆਪਣੀ ਗਾਇਕੀ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ. ਇਸ ਗਾਇਕ ਦੀ ਇੱਕ ਹੋਰ ਇਹ ਖੂਬੀ ਹੈ ਕਿ ਇਸ ਨੇ ਗਾਇਕੀ ਦੇ ਖੇਤਰ ਵਿੱਚ ਰਾਤੋਂ ਰਾਤ ਵੱਡਾ ਗਾਇਕ ਬਨਣ ਦੇ ਲਈ ਕਦੇ ਨੰਗੇਜ਼ ਅਤੇ ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ.

ਹੁਣ ਉਨ੍ਹਾਂ ਦੀ ਪਿਛਲੇ ਦਿਨੀਂ ਦੋਗਾਣਾ ਕੈਸਿਟ ਟੂਰ ਰਿਲੀਜ਼ ਹੋਈ ਹੈ, ਜਿਸ ਨੂੰ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੱਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ. ਚੱਕ ਪਿੰਡ 27 ਅਪ੍ਰੈਲ 1974 ਵਿੱਚ ਸਵ. ਰਾਮ ਗੋਪਾਲ ਸ਼ਰਮਾ ਅਤੇ ਸਵ.ਜਮਨਾ ਦੇਵੀ ਦੇ ਘਰ ਜਨਮੇਂ ਗੁਰਪ੍ਰੀਤ ਸ਼ਰਮਾ ਉਰਫ ਗੋਰਾ ਚੱਕਵਾਲਾ ਨੇ ਸਖ਼ਤ ਮਿਹਨਤ ਅਤੇ ਲਗਨ ਦੇ ਨਾਲ ਅੱਜ ਪੰਜਾਬੀ ਗਾਇਕੀ ਦੇ ਵਿੱਚ ਆਪੇ ਪੈਰ ਜਮਾ ਲਏ ਹਨ
ਅਸਵੀਕਰਨ