Welcome, Guest   [ Register | Sign In | Take a tour | Adult Filter: On ]

ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ

ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ

ਬਠਿੰਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੂਨਾਈਟੇਡ ਵੈੱਲਫੇਅਰ ਸੋਸਾਇਟੀ ਬਠਿੰਡਾ, ਨੈਣਜੋਯਤੀ ਸੇਵਾ ਸੋਸਾਇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਚਿੱਟੇ ਮੋਤੀਆ ਬਿੰਦ ਤੋਂ ਪੀੜ੍ਹਿਤ ਲੋਕਾਂ ਦੀ ਲਈ ਸੇਵਾ ਲਈ ਜਾਂਚ ਅਤੇ ਆਪਰੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ.

ਇਸ ਕੈਂਪ ਵਿੱਚ ਮੋਤੀਆ ਬਿੰਦ ਦੇ ਆਪਰੇਸ਼ਨ ਦੇ ਲਈ 110 ਲੋਕਾਂ ਦੀ ਚੌਣ ਕੀਤੀ ਗਈ. ਜਿਹਨਾਂ ਦੇ ਵਿੱਚ ਕਰੀਬਨ 65 ਲੋਕਾਂ ਦੇ ਸਫ਼ਲਤਾਪੂਰਵਕ ਆਪਰੇਸ਼ਨ ਕਰ ਦਿੱਤੇ ਗਏ.

ਕੈਂਪ ਦੇ ਦੌਰਾਨ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾ. ਮਨਿੰਦਰ ਸਿੰਘ ਬਰਾੜ ਨੇ ਮਰੀਜਾਂ ਦੀਆਂ ਅੱਖਾਂ ਦੇ ਓਪਰੇਸ਼ਨ ਕੀਤੇ ਜਦੋਂਕਿ ਮਰੀਜਾਂ ਦੀ ਜਾਂਚ ਡਾ. ਸਵਤੰਤਰ ਗੁਪਤ ਅਤੇ ਡਾ. ਐੱਮਪੀ ਨੇ ਕੀਤੀ.

ਇਹ ਕੈਂਪ ਐੱਸਐੱਮਓ ਡਾ. ਚਰਨਜੀਤ ਗਰਗ ਅਤੇ ਸਹਾਇਕ ਸਿਵਲ ਸਰਜਨ ਡਾ. ਇੰਦੂ ਭੂਸ਼ਣ ਅਗਰਵਾਲ ਦੀ ਅਗਵਾਈ ਵਿੱਚ ਚੱਲ ਰਿਹਾ ਹੈ. ਮਰੀਜਾਂ ਨੂੰ ਦਵਾਈ, ਲੈਂਸ ਅਤੇ ਖਾਣਾ ਪੀਣਾ ਸੰਸਥਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ.

ਇਸਦੇ ਇਲਾਵਾ ਮਰੀਜਾਂ ਨੂੰ ਫਲ ਵੰਡਣ ਦੀ ਸੇਵਾ ਸੀਨੀਅਰ ਪੱਤਰਕਾਰ ਹੁਕਮ ਚੰਦ ਸ਼ਰਮਾ, ਅਕਾਲੀ ਨੇਤਾ ਆਤਮਾ ਸਿੰਘ ਚਹਿਲ, ਸਮਾਜ ਸੇਵੀ ਅਨਿਲ ਸ਼ਰਾਫ, ਪਿਆਰੇ ਲਾਲ ਅਤੇ ਜਸਕਰਨ ਰੋਮਾਣਾ ਆਦਿ ਨੇ ਨਿਭਾਈ.

United welfare society bathinda Punjab

ਪ੍ਰਤਿਕਿਰਿਆ

Re: ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ
Re: ਅੱਖਾਂ ਦਾ ਓਪਰੇਸ਼ਨ ਕੈਂਪ ਆਯੋਜਿਤ
ਅਸਵੀਕਰਨ